Proverbs 7 - KJV (Punjabi)

1 My son, keep my words, and lay up my commandments with thee.ਸਿਆਣਪ ਤੁਹਾਨੂੰ ਵਿਭਚਾਰ ਤੋਂ ਦੂਰ ਰੱਖੇਗੀ ਮੇਰੇ ਬੇਟੇ, ਮੇਰੇ ਸ਼ਬਦਾਂ ਨੂੰ ਚੇਤੇ ਰੱਖਣਾ, ਉਨ੍ਹਾਂ ਹੁਕਮਾਂ ਨੂੰ ਕਦੇ ਨਾ ਭੁੱਲਣਾ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ।

2 Keep my commandments, and live; and my law as the apple of thine eye.ਜੇਕਰ ਤੁਸੀਂ ਮੇਰਾ ਹੁਕਮ ਮੰਨੋ ਤੁਸੀਂ ਜਿਉਵੋਂਗੇ। ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਪੁਤਲੀ ਵਾਂਗ ਅਨਮੋਲ ਬਣਾਕੇ ਰੱਖੋ।

3 Bind them upon thy fingers, write them upon the table of thine heart.ਇਨ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਬੰਨ੍ਹ ਲੈਣਾ। ਇਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈਣਾ।

4 Say unto wisdom, Thou art my sister; and call understanding thy kinswoman:ਸਿਆਣਪ ਨੂੰ ਆਖ, “ਤੂੰ ਮੇਰੀ ਭੈਣ ਹੈਂ!” ਅਤੇ ਸਮਝਦਾਰੀ ਨੂੰ ਆਪਣੇ ਪਰਿਵਾਰ ਦਾ ਸਦੱਸ ਕਹੋ।

5 That they may keep thee from the strange woman, from the stranger which flattereth with her words.ਉਹ ਤੁਹਾਨੂੰ ਇੱਕ ਅਜਨਬੀ ਔਰਤ, ਇੱਕ ਪਰਾਈ ਔਰਤ ਤੋਂ ਬਚਾਵੇਗੀ ਜੋ ਮਿੱਠੀਆਂ ਗੱਲਾਂ ਕਰਦੀ ਹੈ।

6 For at the window of my house I looked through my casement,ਇੱਕ ਦਿਨ ਮੈਂ ਆਪਣੀ ਖਿੜਕੀ ਦੇ ਪਰਦਿਆਂ ਦਰਮਿਆਨੋਂ ਬਾਹਰ ਝਾਕਿਆ।

7 And beheld among the simple ones, I discerned among the youths, a young man void of understanding,ਮੈਂ ਗਭਰੂਆਂ ਵਿੱਚੋਂ ਇੱਕ ਨੌਜਵਾਨ ਨੂੰ ਵੇਖਿਆ ਜਿਸ ਨੂੰ ਕੋਈ ਸਮਝ ਨਹੀਂ ਸੀ।

8 Passing through the street near her corner; and he went the way to her house,ਉਹ ਹੇਠਾਂ ਰਾਹ ਤੇ ਤੁਰਦਾ ਹੋਇਆ, ਇੱਕ ਮੰਦੀ ਔਰਤ ਦੇ ਘਰ ਵੱਲ ਜਾ ਰਿਹਾ ਸੀ, ਜਿੱਥੇ ਉਹ ਰਹਿੰਦੀ ਸੀ।

9 In the twilight, in the evening, in the black and dark night:ਹਨੇਰਾ ਹੋਣ ਵਾਲਾ ਸੀ-ਸੂਰਜ ਛੁਪ ਰਿਹਾ ਸੀ। ਰਾਤ ਪੈਣ ਵਾਲੀ ਸੀ।

10 And, behold, there met him a woman with the attire of an harlot, and subtil of heart.ਔਰਤ ਉਸ ਨੂੰ ਮਿਲਣ ਲਈ ਘਰੋ ਬਾਹਰ ਆਈ। ਉਸ ਨੇ ਵੇਸਵਾ ਵਰਗੇ ਕੱਪੜੇ ਪਾਏ ਹੋਏ ਸਨ। ਉਸਦੀਆਂ ਨੌਜਵਾਨ ਬਾਰੇ ਵਿਉਤਾਂ ਸਨ।

11 (She is loud and stubborn; her feet abide not in her house:ਉਹ ਖਰੂਦੀ ਅਤੇ ਵਿਦਰੋਹੀ ਸੀ, ਉਹ ਘਰ ਠਹਿਰਣ ਵਾਲੀ ਨਹੀਂ ਸੀ!

12 Now is she without, now in the streets, and lieth in wait at every corner.)ਹੁਣ ਉਹ ਸੜਕ ਉੱਤੇ ਹੈ, ਹੁਣ ਉਹ ਚੌਰਾਹੇ ਤੇ ਹੈ, ਉਹ ਹਰ ਨੁਕਰ ਤੇ ਇੰਤਜ਼ਾਰ ਵਿੱਚ ਰਹਿੰਦੀ ਹੈ।

13 So she caught him, and kissed him, and with an impudent face said unto him,ਉਸ ਨੇ ਨੌਜਵਾਨ ਨੂੰ ਖਿੱਚ ਲਿਆ ਅਤੇ ਉਸ ਨੂੰ ਚੁੰਮ ਲਿਆ। ਉਸ ਨੇ ਬੇਸ਼ਰਮੀ ਨਾਲ ਉਸ ਨੂੰ ਆਖਿਆ,

14 I have peace offerings with me; this day have I payed my vows.“ਮੈਂ ਅੱਜ ਸੁੱਖ ਸਾਂਦ ਦੀ ਬਲੀ ਹਾਜਰ ਕੀਤੀ। ਅਤੇ ਅੱਜ ਮੈਂ ਕੀਤੇ ਹੋਏ ਇਕਰਾਰ ਨੂੰ ਪੂਰਿਆਂ ਕੀਤਾ।

15 Therefore came I forth to meet thee, diligently to seek thy face, and I have found thee.ਅਤੇ ਇਸ ਲਈ ਮੈਂ ਤੁਹਾਨੂੰ ਆਪਣੇ ਨਾਲ ਭੋਜਨ ਲਈ ਸੱਦਾ ਦੇਣ ਬਾਹਰ ਆਈ ਹਾਂ। ਮੈਂ ਤੇਰੀ ਬਹੁਤ ਭਾਲ ਕਰਦੀ ਰਹੀ ਹਾਂ। ਤੇ ਹੁਣ ਮੈਂ ਤੈਨੂੰ ਲੱਭ ਲਿਆ ਹੈ!

16 I have decked my bed with coverings of tapestry, with carved works, with fine linen of Egypt.ਮੈਂ ਆਪਣੇ ਬਿਸਤਰੇ ਉੱਤੇ ਸਾਫ਼ ਚਾਦਰਾਂ ਵਿਛਾਈਆਂ ਹਨ। ਇਹ ਮਿਸਰ ਦੇਸ ਦੀਆਂ ਬੜੀਆਂ ਖੂਬਸੂਰਤ ਚਾਦਰਾਂ ਹਨ।

17 I have perfumed my bed with myrrh, aloes, and cinnamon.ਮੈਂ ਆਪਣੇ ਬਿਸਤਰੇ ਉੱਤੇ ਅਤਰ ਛਿੜਕਿਆ ਹੈ। ਭਾਂਤ-ਭਾਂਤ ਦੀ ਗੰਧਰਸ ਬਹੁਤ ਕਮਾਲ ਦੀਆਂ ਹਨ।

18 Come, let us take our fill of love until the morning: let us solace ourselves with loves.ਹੁਣ ਆਓ, ਆਪਾਂ ਖੁਦ ਹੀ ਸਵੇਰ ਤਕ ਆਨੰਦ ਮਾਣੀਏ, ਆਪਾਂ ਪਿਆਰ ਨਾਲ ਸ਼ਰਾਬੀ ਹੋ ਜਾਈਏ।

19 For the goodman is not at home, he is gone a long journey:ਮੇਰਾ ਪਤੀ ਘਰੇ ਨਹੀਂ ਹੈ ਉਹ ਇੱਕ ਲੰਮੇਂ ਸਫ਼ਰ ਤੇ ਬਾਹਰ ਚੱਲਿਆ ਗਿਆ ਹੈ।

20 He hath taken a bag of money with him, and will come home at the day appointed.ਉਸ ਨੇ ਲੰਮੀ ਯਾਤਰਾ ਲਈ ਕਾਫ਼ੀ ਪੈਸੇ ਨਾਲ ਰੱਖੇ ਹੋਏ ਹਨ। ਉਹ ਦੋ ਹਫ਼ਤਿਆਂ ਤੋਂ ਪਹਿਲਾਂ ਘਰ ਨਹੀਂ ਆਵੇਗਾ।”

21 With her much fair speech she caused him to yield, with the flattering of her lips she forced him.ਔਰਤ ਨੇ ਉਸ ਨੌਜਵਾਨ ਨੂੰ ਆਪਣੀ ਚੰਚਲਤਾ ਨਾਲ ਭਰਮਾਇਆ, ਉਸ ਨੇ ਉਸ ਨੂੰ ਆਪਣੇ ਕੂਲੇ ਸ਼ਬਦਾਂ ਨਾਲ ਬਹਿਕਾਇਆ।

22 He goeth after her straightway, as an ox goeth to the slaughter, or as a fool to the correction of the stocks;ਅਤੇ ਉਹ ਨੌਜਵਾਨ ਉਸ ਦੇ ਪਿੱਛੇ ਲੱਗ ਕੇ ਜਾਲ ਵਿੱਚ ਫ਼ਸਣ ਆ ਗਿਆ। ਉਹ ਉਸ ਬਲਦ ਵਰਗਾ ਸੀ ਜਿਸਦੀ ਬਲੀ ਚੜ੍ਹਾਈ ਜਾਣ ਵਾਲੀ ਸੀ। ਉਹ ਜਾਲ ਵਿੱਚ ਫ਼ਸਣ ਜਾ ਰਹੇ ਹਿਰਣ ਵਰਗਾ ਸੀ,

23 Till a dart strike through his liver; as a bird hasteth to the snare, and knoweth not that it is for his life.ਜਦੋਂ ਤੱਕ ਉਸ ਦੇ ਦਿਲ ਵਿੱਚ ਤੀਰ ਨਾਂ ਵੱਜੇ, ਇੱਕ ਪੰਛੀ ਵਾਂਗ ਜੋ ਸਿੱਧਾ ਕੁੜਿੱਕੀ ਵੱਲ ਉੱਡ ਪਿਆ, ਅਤੇ ਉਸ ਨੂੰ ਕੋਈ ਕਲਪਨਾ ਨਹੀਂ ਉਹ ਆਪਣੀ ਜ਼ਿੰਦਗੀ ਗੁਆਉਣ ਹੀ ਵਾਲਾ ਹੈ।

24 Hearken unto me now therefore, O ye children, and attend to the words of my mouth.ਇਸ ਲਈ ਹੁਣ ਪੁੱਤਰੋ, ਸੁਣੋ ਮੇਰੀ ਗੱਲ ਧਿਆਨ ਨਾਲ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ।

25 Let not thine heart decline to her ways, go not astray in her paths.ਆਪਣੇ ਦਿਲ ਨੂੰ ਉਸ ਦੇ ਰਾਹਾਂ ਵੱਲ ਭਟਕਣ ਨਾ ਦਿਓ, ਉਸ ਦੇ ਰਾਹਾਂ ਤੇ ਨਾ ਠਹਿਰੋ।

26 For she hath cast down many wounded: yea, many strong men have been slain by her.ਉਸ ਨੇ ਕਿੰਨੇ ਹੀ ਲੋਕਾਂ ਨੂੰ ਤਬਾਹ ਕੀਤਾ। ਜਿਨ੍ਹਾਂ ਲੋਕਾਂ ਨੂੰ ਉਸ ਨੇ ਤਬਾਹ ਕੀਤਾ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੈ।

27 Her house is the way to hell, going down to the chambers of death.ਉਸ ਦਾ ਘਰ ਮੌਤ ਵੱਲ ਅਗਵਾਈ ਕਰਦਾ, ਇਹ ਤੁਹਾਨੂੰ ਮੌਤ ਦੇ ਕੋਠੜੀਆਂ ਵੱਲ ਲੈ ਜਾਂਦਾ ਹੈ।

Punjabi Bible