Exodus 20:7 “ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਗਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ। ਅਤੇ ਯਹੋਵਾਹ ਉਸ ਨੂੰ ਨਿਰਦੋਸ਼ ਨਹੀਂ ਬਣਾਵੇਗਾ।
Exodus 20:7 in Other Translations
King James Version (KJV) Thou shalt not take the name of the LORD thy God in vain; for the LORD will not hold him guiltless that taketh his name in vain.
American Standard Version (ASV) Thou shalt not take the name of Jehovah thy God in vain; for Jehovah will not hold him guiltless that taketh his name in vain.
Bible in Basic English (BBE) You are not to make use of the name of the Lord your God for an evil purpose; whoever takes the Lord's name on his lips for an evil purpose will be judged a sinner by the Lord
Darby English Bible (DBY) Thou shalt not idly utter the name of Jehovah thy God; for Jehovah will not hold him guiltless that idly uttereth his name.
Webster's Bible (WBT) Thou shalt not take the name of the LORD thy God in vain: for the LORD will not hold him guiltless that taketh his name in vain.
World English Bible (WEB) "You shall not take the name of Yahweh your God in vain, for Yahweh will not hold him guiltless who takes his name in vain.
Young's Literal Translation (YLT) `Thou dost not take up the name of Jehovah thy God for a vain thing, for Jehovah acquitteth not him who taketh up His name for a vain thing.
Read Full Chapter :
Exodus 20
Cross Reference
ਅਹਬਾਰ 19:12
ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
ਯਾਕੂਬ 5:12
ਆਪਣੇ ਕਥਨ ਬਾਰੇ ਸਾਵੱਧਾਨ ਰਹੋ ਮੇਰੇ ਭਰਾਵੋ ਅਤੇ ਭੈਣੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਵਾਅਦਾ ਕਰੋ ਤਾਂ ਸੌਂਹ ਨਾ ਖਾਓ। ਸਵਰਗ, ਧਰਤੀ ਜਾਂ ਕਿਸੇ ਹੋਰ ਚੀਜ਼ ਦਾ ਨਾਮ ਆਪਣੇ ਬੋਲਾਂ ਨੂੰ ਤਸਦੀਕ ਕਰਨ ਲਈ ਨਾ ਵਰਤੋ। ਜਦੋਂ ਤੁਹਾਡਾ ਭਾਵ “ਹਾਂ” ਹੋਵੇ ਤੁਹਾਨੂੰ ਸਿਰਫ਼ “ਹਾਂ” ਆਖਣੀ ਚਾਹੀਦੀ ਹੈ। ਜਦੋਂ ਤੁਹਾਡਾ ਭਾਵ “ਨਾਹ” ਹੋਵੇ ਤਾਂ ਤੁਸੀਂ ਸਿਰਫ਼ “ਨਾਹ” ਆਖੋ। ਅਜਿਹਾ ਹੀ ਕਰੋ ਤਾਂ ਜੋ ਤੁਹਾਨੂੰ ਦੋਸ਼ੀ ਨਾ ਠਹਿਰਾਇਆ ਜਾਵੇ।
ਅਹਬਾਰ 24:11
ਇਸਰਾਏਲੀ ਔਰਤ ਦੇ ਪੁੱਤਰ ਨੇ ਗਾਲ੍ਹਾਂ ਕੱਢੀਆਂ ਤੇ ਯਹੋਵਾਹ ਦੇ ਨਾਮ ਨੂੰ ਕਲੰਕਤ ਕਰ ਦਿੱਤਾ, ਇਸ ਲਈ ਲੋਕ ਇਸ ਆਦਮੀ ਨੂੰ ਮੂਸਾ ਕੋਲ ਲੈ ਆਏ। (ਉਸਦੀ ਮਾਂ ਦਾ ਨਾਮ ਸ਼ਲੂਮੀਥ ਸੀ ਜਿਹੜੀ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਦਿਬਰੀ ਦੀ ਧੀ ਸੀ।)
ਅਸਤਸਨਾ 5:11
‘ਤੁਸੀਂ ਕਦੇ ਵੀ ਚੰਗੇ ਕਾਰਣ ਤੋਂ ਬਿਨਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਨਹੀਂ ਪੁਕਾਰੋਗੇ। ਜੇਕਰ ਕੋਈ ਵਿਅਕਤੀ ਬਿਨਾ ਕਾਰਣੋ ਯਹੋਵਾਹ ਦਾ ਨਾਮ ਪੁਕਾਰਦਾ ਹੈ, ਤਾਂ ਉਹ ਵਿਅਕਤੀ ਦੋਸ਼ੀ ਹੈ ਅਤੇ ਯਹੋਵਾਹ ਉਸ ਵਿਅਕਤੀ ਨੂੰ ਬੇਗੁਨਾਹ ਨਹੀਂ ਬਣਾਵੇਗਾ।
ਜ਼ਬੂਰ 50:14
ਇਸ ਲਈ ਹੋਰਨਾਂ ਉਪਾਸਨਾ ਕਰਨ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੇ ਧੰਨਵਾਦ ਦੇ ਚੜ੍ਹਾਵੇ ਲਿਆਵੋ। ਅਤੇ ਪਰਮੇਸ਼ੁਰ ਦੇ ਨਾਲ ਹੋਣ ਲਈ ਆਵੋ। ਤੁਸਾਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਵਾਅਦੇ ਦਿੱਤੇ ਸੀ। ਇਸ ਲਈ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਅਰਪਣ ਕਰੋ।
ਅਮਸਾਲ 30:9
ਮੈਂ ਬਹੁਤ ਜ਼ਿਆਦਾ ਅਮੀਰ ਹੋਕੇ ਤੈਨੂੰ ਭੁੱਲਣਾ ਨਹੀਂ ਚਾਹੁੰਦਾ ਅਤੇ ਇਹ ਪੁੱਛਣਾ ਨਹੀਂ ਚਾਹੁੰਦਾ, ਪਰਮੇਸ਼ੁਰ ਕੌਣ ਹੈ? ਨਾਹੀ ਇੰਨਾ ਗਰੀਬ ਹੋਣਾ ਚਾਹੁੰਦਾ ਕਿ ਮੈਨੂੰ ਚੋਰੀ ਕਰਨੀ ਪਵੇ ਅਤੇ ਮੇਰੇ ਪਰਮੇਸ਼ੁਰ ਦੇ ਨਾਮ ਲਈ ਸ਼ਰਮਸਾਰੀ ਲਿਆਵਾਂ।
ਇਬਰਾਨੀਆਂ 6:16
ਜਦੋਂ ਲੋਕ ਸੌਂਹ ਖਾਂਦੇ ਹਨ, ਉਹ ਹਮੇਸ਼ਾ ਆਪਣੇ ਆਪ ਤੋਂ ਮਹਾਨ ਵਿਅਕਤੀ ਨੂੰ ਵਰਤਦੇ ਹਨ। ਇਹ ਸੌਂਹ ਇਸ ਤਥ ਦਾ ਸਬੂਤ ਹੈ ਕਿ ਜੋ ਕੁਝ ਵੀ ਉਹ ਆਖਦੇ ਹਨ ਸੱਚ ਹੈ ਅਤੇ ਸਾਰੀਆਂ ਦਲੀਲਾਂ ਲਈ ਵੀ ਅੰਤ ਹੈ।
ਮੱਤੀ 23:16
“ਹੇ ਅੰਨ੍ਹੇ ਰਾਹ ਨੁਮਾਓ, ਤੁਹਾਡੇ ਤੇ ਲਾਹਨਤ! ਤੁਸੀਂ ਆਖਦੇ ਹੋ, ‘ਜੇਕਰ ਕੋਈ ਮੰਦਰ ਦੀ ਸੌਂਹ ਖਾਵੇ ਇਸਦਾ ਕੋਈ ਅਰਥ ਨਹੀਂ ਪਰ ਜੇਕਰ ਉਹ ਮੰਦਰ ਦੇ ਸੋਨੇ ਦੀ ਸੌਂਹ ਖਾਵੇ, ਤਾਂ ਉਹ ਸੌਂਹ ਬੱਧ ਹੈ।’
ਮੱਤੀ 5:33
ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼ “ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ।
ਯਸ਼ਵਾ 2:12
ਇਸ ਲਈ ਹੁਣ, ਯਹੋਵਾਹ ਅੱਗੇ ਮੇਰੇ ਨਾਲ ਇਕਰਾਰ ਕਰੋ ਕਿ ਜਿਵੇਂ ਮੈਂ ਤੁਹਾਡੇ ਲਈ ਚੰਗੀ ਸੀ ਅਤੇ ਤੁਹਾਡੀ ਸਹਾਇਤਾ ਕੀਤੀ ਤੁਸੀਂ ਮੇਰੇ ਪਰਿਵਾਰ ਲਈ ਚੰਗੇ ਹੋਵੋਂਗੇ। ਕਿਰਪਾ ਕਰਕੇ ਮੈਨੂੰ ਯਕੀਨ ਕਰਵਾਉ ਕਿ ਤੁਸੀਂ ਅਜਿਹਾ ਹੀ ਕਰੋਂਗੇ।
ਯਸ਼ਵਾ 2:17
ਆਦਮੀਆਂ ਨੇ ਆਖਿਆ, “ਅਸੀਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਪਰ ਤੁਹਾਨੂੰ ਇੱਕ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਪਣੇ ਇਕਰਾਰ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ।
ਯਸ਼ਵਾ 9:20
ਸਾਨੂੰ ਹੁਣ ਇਹ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁਚਾ ਸੱਕਦੇ, ਨਹੀਂ ਤਾਂ ਪਰਮੇਸ਼ੁਰ ਸਾਡੇ ਨਾਲ ਇਸ ਕਰਕੇ ਨਾਰਾਜ਼ ਹੋ ਜਾਵੇਗਾ ਕਿਉਂਕਿ ਅਸੀਂ ਉਨ੍ਹਾਂ ਨਾਲ ਕੀਤਾ ਹੋਇਆ ਇਕਰਾਰ ਤੋੜਿਆ।
੨ ਸਮੋਈਲ 21:1
ਸ਼ਾਊਲ ਦੇ ਪਰਿਵਾਰ ਨੂੰ ਸਜ਼ਾ ਜਦੋਂ ਦਾਊਦ ਪਾਤਸ਼ਾਹ ਸੀ ਉਸ ਸਮੇਂ ਵਿੱਚ ਤਿੰਨ ਸਾਲ ਭੁੱਖਮਰੀ ਪਈ ਰਹੀ ਕਿਉਂ ਕਿ ਕਾਲ ਤਿੰਨ ਵਰ੍ਹੇ ਚੱਲਦਾ ਰਿਹਾ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਆਖਿਆ, “ਸ਼ਾਊਲ ਅਤੇ ਉਸ ਦੇ ਹਤਿਆਰੇ ਘਰਾਣੇ ਦੇ ਕਾਰਣ ਇਹ ਕਾਲ ਪਿਆ ਹੈ ਕਿਉਂ ਕਿ ਉਸ ਨੇ ਗਿਬਓਨੀਆਂ ਨੂੰ ਵੱਢ ਸੁੱਟਿਆ।”
੧ ਸਲਾਤੀਨ 2:9
ਪਰ ਹੁਣ ਉਸ ਨੂੰ ਬਿਨਾ ਸਜ਼ਾ ਦਿੱਤੇ ਨਾ ਜਾਣ ਦੇਵੀਂ। ਤੂੰ ਇੱਕ ਸਿਆਣਾ ਆਦਮੀ ਹੈਂ ਅਤੇ ਤੂੰ ਜਾਣਦਾ ਕਿ ਉਸ ਨਾਲ ਕੀ ਕੀਤਾ ਜਾਣਾ ਚਾਹੀਦਾ। ਪਰ ਉਸ ਨੂੰ ਉਸ ਦੇ ਬੁੱਢਾਪੇ ਵਿੱਚ ਸਾਂਤੀ ਨਾਲ ਨਾ ਮਰਨ ਦੇਵੀਂ।”
ਯਰਮਿਆਹ 4:2
ਜੇ ਤੂੰ ਇਹ ਆਖਦਿਆਂ ਹੋਇਆਂ ਇਕਰਾਰ ਕਰਨ ਲਈ ਮੇਰੇ ਨਾਮ ਦਾ ਇਸਤੇਮਾਲ ਸੱਚਾਈ, ਇਮਾਨਦਾਰੀ ਅਤੇ ਸਹੀ ਢੰਗ ਨਾਲ ਕਰੇਂਗਾ, ‘ਯਹੋਵਾਹ ਦੀ ਜ਼ਿੰਦਗੀ ਦੁਆਰਾ,’ ਤਾਂ ਕੌਮਾਂ ਨੂੰ ਯਹੋਵਾਹ ਵੱਲੋਂ ਅਸੀਸ ਮਿਲੇਗੀ। ਉਹ ਉਨ੍ਹਾਂ ਗੱਲਾਂ ਬਾਰੇ ਚਰਚਾ ਕਰਨਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਨੇ।”
ਅਸਤਸਨਾ 10:20
“ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਅਵੱਸ਼ ਆਦਰ ਕਰਨਾ ਚਾਹੀਦਾ ਹੈ ਅਤੇ ਸਿਰਫ਼ ਉਸੇ ਦੀ ਉਪਾਸਨਾ ਕਰਨੀ ਚਾਹੀਦੀ ਹੈ। ਉਸ ਨੂੰ ਕਦੇ ਨਾ ਛੱਡੋ। ਜਦੋਂ ਤੁਸੀਂ ਇਕਰਾਰ ਕਰੋ, ਤਾਂ ਤੁਹਾਨੂੰ ਸਿਰਫ਼ ਉਸੇ ਦੇ ਨਾਮ ਦੀ ਵਤੋਂ ਕਰਨੀ ਚਾਹੀਦੀ ਹੈ।