Proverbs 8 - BBE (Punjabi)

1 Is not wisdom crying out, and the voice of knowledge sounding?ਸਿਆਣਪ, ਇੱਕ ਨੇਕ ਔਰਤ ਕੀ ਸਿਆਣਪ ਆਵਾਜ਼ ਨਹੀਂ ਮਾਰਦੀ? ਕੀ ਸਮਝਦਾਰੀ ਆਪਣੀ ਆਵਾਜ਼ ਨਹੀਂ ਉੱਠਾਉਂਦੀ?

2 At the top of the highways, at the meeting of the roads, she takes her place;ਸਿਆਣਪ ਰਾਹ ਦੇ ਪਾਸੇ ਪਹਾੜੀ ਦੀ ਟੀਸੀ ਤੇ ਖਲੋਂਦੀ ਹੈ ਜਿੱਥੇ ਰਸਤੇ ਮਿਲਦੇ ਹਨ।

3 Where the roads go into the town her cry goes out, at the doorways her voice is loud:ਸ਼ਹਿਰ ਦੇ ਫ਼ਾਟਕਾਂ ਤੇ, ਖੁਲ੍ਹੇ ਦਰਵਾਜਿਆਂ ਤੇ ਉਹ ਰੋਂਦੀ ਹੈ।

4 I am crying out to you, O men; my voice comes to the sons of men.ਮੈਂ ਤੁਸਾਂ ਲੋਕਾਂ ਨਾਲ ਗੱਲ ਕਰ ਰਹੀ ਹਾਂ, “ਤੁਹਾਡੇ ਵੱਲ ਇਨਸਾਨੋ, ਮੈਂ ਆਪਣੀ ਆਵਾਜ਼ ਉੱਠਾਉਂਦੀ ਹਾਂ।

5 Become expert in reason, O you simple ones; you foolish ones, take training to heart.ਤੁਸੀਂ ਭੌਲੇ, ਲੋਕੋ, ਸਮਝ ਸਿੱਖੋ ਅਤੇ ਤੁਸੀਂ ਮੂਰੱਖੋ, ਅਕਲਮੰਦੀ ਸਿੱਖੋ।

6 Give ear, for my words are true, and my lips are open to give out what is upright.ਸੁਣੋ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਿੱਖਾ ਰਹੀ ਹਾਂ ਉਚਿਤ ਹਨ। ਅਤੇ ਜੋ ਮੇਰੇ ਬੁਲ੍ਹ ਘੋਸ਼ਿਤ ਕਰਦੇ ਹਨ ਧਰਮੀ ਹੈ।

7 For good faith goes out of my mouth, and false lips are disgusting to me.ਮੇਰੇ ਮੂੰਹ ਵਿੱਚੋਂ ਸਿਰਫ਼ ਸੱਚ ਨਿਕਲਦਾ ਹੈ ਕਿਉਂ ਕਿ ਮੇਰੇ ਬੁਲ੍ਹ ਬਦੀ ਨੂੰ ਨਫ਼ਰਤ ਕਰਦੇ ਹਨ।

8 All the words of my mouth are righteousness; there is nothing false or twisted in them.ਆਖਦਾ ਹਾਂ ਮੈਂ ਜੋ ਗੱਲਾਂ ਸਹੀ ਨੇ। ਰਤਾ ਨਹੀਂ ਝੂਠ ਜਾਂ ਗ਼ਲਤ ਮੇਰੇ ਸ਼ਬਦਾਂ ਵਿੱਚ।

9 They are all true to him whose mind is awake, and straightforward to those who get knowledge.ਸਿੱਖੇ ਹੋਏ ਆਦਮੀ ਜਾਣਦੇ ਹਨ ਕਿ ਉਹ ਧਰਮੀ ਹਨ, ਅਤੇ ਜੋ ਗਿਆਨ ਲੱਭ ਲੈਂਦੇ ਹਨ ਸਮਝ ਜਾਂਦੇ ਹਨ ਕਿ ਉਹ ਸਹੀ ਹਨ।

10 Take my teaching, and not silver; get knowledge in place of the best gold.ਚਾਂਦੀ ਦੀ ਬਜਾਏ ਮੇਰਾ ਅਨੁਸ਼ਾਸ਼ਨ ਲਵੋ, ਸੋਨੇ ਦੀ ਬਜਾਏ ਸਮਝਦਾਰੀ ਨੂੰ ਚੁਣੋ।

11 For wisdom is better than jewels, and all things which may be desired are nothing in comparison with her.ਬੁੱਧ ਮੋਤੀਆਂ ਨਾਲੋ ਵੀ ਵੱਧ ਉੱਤਮ ਹੈ। ਉਸ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਕੀਤੀ ਜਾ ਸੱਕਦੀ।

12 I, wisdom, have made wise behaviour my near relation; I am seen to be the special friend of wise purposes.ਸਿਆਣਪ ਕੀ ਕਰਦੀ ਹੈ “ਮੈਂ ਸਿਆਣਪ ਹਾਂ, ਮੈਂ ਗਿਆਨ ਦੇ ਨਾਲ ਰਹਿੰਦੀ ਹਾਂ ਅਤੇ ਮੈਂ ਓਥੋਂ ਲੱਭਦੀ ਹਾਂ ਜਿੱਥੇ ਸੂਝ ਵੱਸਦੀ ਹੈ।

13 The fear of the Lord is seen in hating evil: pride, a high opinion of oneself, the evil way, and the false tongue, are unpleasing to me.ਯਹੋਵਾਹ ਤੋਂ ਡਰਨਾ ਬਦੀ ਨੂੰ ਨਫ਼ਰਤ ਕਰਨਾ ਹੈ, ਮੈਂ ਹੰਕਾਰ, ਆਕੜ, ਬਦ, ਵਿਹਾਰ, ਅਤੇ ਦੁਸ਼ਟ ਗੱਲਾਂ ਨੂੰ ਨਫ਼ਰਤ ਕਰਦੀ ਹਾਂ।

14 Wise design and good sense are mine; reason and strength are mine.ਮੇਰੇ ਕੋਲ ਸਲਾਹ ਹੈ, ਮੇਰੇ ਕੋਲ ਗਿਆਨ, ਸਮਝਦਾਰੀ ਅਤੇ ਸ਼ਕਤੀ ਹੈ।

15 Through me kings have their power, and rulers give right decisions.ਮੈਥੋਂ ਰਾਜੇ ਸ਼ਾਸਨ ਕਰਦੇ ਹਨ, ਸ਼ਾਸਕ ਹੁਕਮ ਬਣਾਉਂਦੇ ਹਨ ਜੋ ਨਿਆਂਈ ਹਨ।

16 Through me chiefs have authority, and the noble ones are judging in righteousness.ਮੇਰੇ ਦੁਆਰਾ ਸ਼ਹਿਜਾਦੇ, ਅਤੇ ਸੱਜਣ ਅਤੇ ਸਾਰੇ ਨਿਆਂਈ ਵੀ ਨਿਆਂਕਾਰ ਵੀ ਹਕੂਮਤ ਕਰਦੇ ਨੇ।

17 Those who have given me their love are loved by me, and those who make search for me with care will get me.ਪਿਆਰ ਕਰਦੀ ਹਾਂ ਮੈਂ ਉਨ੍ਹਾਂ ਲੋਕਾਂ ਨੂੰ ਜੋ ਪਿਆਰ ਮੈਨੂੰ ਕਰਦੇ। ਤੇ ਜੋ ਲੋਕ ਕਰਨਗੇ ਕਠਨ ਘਾਲਣਾ, ਮੈਨੂੰ ਲੱਭਣ ਲਈ ਲੱਭ ਲੈਣਗੇ ਮੈਨੂੰ ਉਹ।

18 Wealth and honour are in my hands, even wealth without equal and righteousness.ਪਾਸ ਹੈ ਮੇਰੇ ਦੌਲਤ ਅਤੇ ਇੱਜ਼ਤ, ਮੈਂ ਦੌਲਤ ਅਤੇ ਧਰਮੀਅਤਾ ਦਿੰਦੀ ਹਾਂ ਜੋ ਸਦਾ ਰਹਿੰਦੀ ਹੈ।

19 My fruit is better than gold, even than the best gold; and my increase is more to be desired than silver.ਮੇਰੇ ਫ਼ਲ ਖਾਲਸ ਸੋਨੇ ਨਾਲੋਂ ਬਿਹਤਰ ਹਨ, ਜੋ ਕੁਝ ਵੀ ਮੈਂ ਪੈਦਾ ਕਰਦੀ ਹਾਂ ਸ਼ੁੱਧ ਚਾਂਦੀ ਨਾਲੋਂ ਵੀ ਬਿਹਤਰ ਹੈ।

20 I go in the road of righteousness, in the way of right judging:ਮੈਂ ਨਿਆਂ ਦੇ ਰਾਹਾਂ ਦੇ ਨਾਲ-ਨਾਲ ਧਰਮੀਅਤਾ ਦੇ ਰਾਹਾਂ ਤੇ ਚਲਦੀ ਹਾਂ।

21 So that I may give my lovers wealth for their heritage, making their store-houses full.ਦਿੰਦੀ ਹਾਂ ਮੈਂ ਦੌਲਤ ਉਨ੍ਹਾਂ ਲੋਕਾਂ ਨੂੰ ਜੋ ਕਰਨ ਪਿਆਰ ਮੈਨੂੰ ਅਤੇ ਭਰ ਦਿੰਦੀ ਹਾਂ ਮੈਂ ਗੋਦਾਮ ਉਨ੍ਹਾਂ ਦੇ।

22 The Lord made me as the start of his way, the first of his works in the past.“ਸਭ ਤੋਂ ਪਹਿਲੀ ਗੱਲ ਯਹੋਵਾਹ ਨੇ ਕੀਤੀ, ਉਸ ਨੇ ਮੈਨੂੰ ਜੀਵਨ ਦਿੱਤਾ, ਬਹੁਤ ਸਮਾਂ ਪਹਿਲਾਂ ਉਸ ਨੇ ਕੁਝ ਵੀ ਕਰਨ ਤੋਂ ਪਹਿਲਾਂ ਯਹੋਵਾਹ ਨੇ ਮੈਨੂੰ ਆਪਣੇ ਕੰਮ ਦੀ ਸ਼ੁਰੂਆਤ ਵੇਲੇ, ਆਪਣੇ ਪ੍ਰਾਚੀਨ ਸਮੇਂ ਦੇ ਕੰਮ ਤੋਂ ਪਹਿਲਾਂ ਮੈਨੂੰ ਬਣਾਇਆ।

23 From eternal days I was given my place, from the birth of time, before the earth was.ਮੈਂ ਲੰਘ ਚੁੱਕੀਆਂ ਉਮਰਾਂ ਵਿੱਚ ਬਹੁਤ ਪਹਿਲਾਂ, ਦੁਨੀਆਂ ਦੀ ਸਾਜਣਾ ਤੋਂ ਪਹਿਲਾਂ ਸਾਜੀ ਗਈ ਸੀ।

24 When there was no deep I was given birth, when there were no fountains flowing with water.ਬਣਾਇਆ ਗਿਆ ਸੀ ਮੈਨੂੰ ਸਾਗਰਾਂ ਤੋਂ ਪਹਿਲੋ, ਬਣਾਇਆ ਗਿਆ ਸੀ ਮੈਨੂੰ ਪਾਣੀ ਤੋਂ ਪਹਿਲੋ।

25 Before the mountains were put in their places, before the hills was my birth:ਮੈਂ ਪਰਬਤਾਂ ਨੂੰ ਇਨ੍ਹਾਂ ਦੀ ਜਗ੍ਹਾ ਸਥਾਪਿਤ ਕਰਨ ਤੋਂ ਪਹਿਲਾਂ ਬਣਾਈ ਗਈ ਸਾਂ, ਮੈਂ ਪਹਾੜੀਆਂ ਦੇ ਹੋਣ ਤੋਂ ਪਹਿਲਾਂ ਬਣਾਈ ਗਈ ਸੀ।

26 When he had not made the earth or the fields or the dust of the world.ਧਰਤੀ ਦੇ ਸਾਜੇ ਜਾਣ ਤੋਂ ਪਹਿਲਾਂ, ਜਾਂ ਇਸਦੇ ਖੇਤਾਂ ਜਾਂ ਜਦੋਂ ਕਿਤੇ ਵੀ ਇਸ ਦੁਨੀਆਂ ਵਿੱਚ ਕੋਈ ਧੂੜ ਸੀ।

27 When he made ready the heavens I was there: when he put an arch over the face of the deep:ਹਾਜ਼ਰ ਸਾਂ ਮੈਂ, ਸਾਜਿਆ ਸੀ ਜਦੋਂ ਯਹੋਵਾਹ ਨੇ ਅਕਾਸ਼ਾਂ ਨੂੰ ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ, ਖਿੱਚੀ ਸੀ ਲੀਕ ਧਰਤੀ ਦੁਆਲੇ ਤੇ ਹੱਦ ਬੰਨ੍ਹ ਦਿੱਤੀ ਸੀ ਸਾਗਰ ਦੀ।

28 When he made strong the skies overhead: when the fountains of the deep were fixed:ਜੰਮੀ ਸਾਂ ਮੈਂ ਪਹਿਲਾਂ, ਫ਼ੇਰ ਯਹੋਵਾਹ ਨੇ ਰੱਖੇ ਸਨ ਬੱਦਲ ਆਕਾਸ਼ ਵਿੱਚ। ਤੇ ਹਾਜ਼ਰ ਸਾਂ ਮੈਂ ਜਦੋਂ ਰੱਖਿਆ ਸੀ ਪਾਣੀ ਯਹੋਵਾਹ ਨੇ ਸਮੁੰਦਰ ਵਿੱਚ।

29 When he put a limit to the sea, so that the waters might not go against his word: when he put in position the bases of the earth:ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ ਹੱਦਾਂ ਬੰਨ੍ਹੀਆਂ ਸਨ ਸਮੁੰਦਰਾਂ ਦੇ ਪਾਣੀ ਦੀਆਂ ਤਾਕਿ ਉੱਠ ਨਾ ਸੱਕੇ ਪਾਣੀ ਉਚੇਰਾ ਓਸਤੋਂ ਉਤੇ ਜਿਸਦੀ ਇਜਾਜ਼ਤ ਦਿੱਤੀ ਹੈ ਯਹੋਵਾਹ ਨੇ। ਹਾਜ਼ਰ ਸਾਂ ਮੈਂ ਉਦੋਂ, ਜਦੋਂ ਰੱਖੀਆਂ ਸਨ ਯਹੋਵਾਹ ਨੇ ਨੀਹਾਂ ਧਰਤੀ ਦੀਆਂ।

30 Then I was by his side, as a master workman: and I was his delight from day to day, playing before him at all times;ਮੈਂ ਉਸ ਦੇ ਪਾਸੇ ਤੇ ਕਾਰੀਗਰ ਵਾਂਗ ਸਾਂ। ਮੈਂ ਹਰ ਰੋਜ਼ ਉਸਦਾ ਆਨੰਦ ਸੀ, ਮੈਂ ਹਰ ਸਮੇਂ ਉਸਦੀ ਹਜ਼ੂਰੀ ਵਿੱਚ ਆਨੰਦ ਮਾਣਿਆ।

31 Playing in his earth; and my delight was with the sons of men.ਮੈਂ ਉਸ ਦੀ ਦੁਨੀਆਂ ਵੇਖਣ ਲਈ ਖੁਸ਼ ਸਾਂ, ਅਤੇ ਮਨੁੱਖਤਾ ਨਾਲ ਪ੍ਰਸੰਨ ਸਾਂ।

32 Give ear to me then, my sons: for happy are those who keep my ways.“ਹੁਣ, ਬਚਿਓ, ਸੁਣੋ ਮੇਰੀ ਗੱਲ, ਕੰਨ ਧਰਕੇ! ਪ੍ਰਸੰਨ ਹੋ ਸੱਕਦੇ ਹੋ ਤੁਸੀਂ ਵੀ ਜੇ ਤੁਸੀਂ ਚੱਲੋਂਗੇ ਮੇਰੇ ਰਾਹਾਂ ਉੱਤੇ!

33 Take my teaching and be wise; do not let it go.ਮੇਰੀ ਸਿੱਖਿਆ ਨੂੰ ਸੁਣੋ ਅਤੇ ਸਿਆਣੇ ਬਣ ਜਾਓ, ਇਸਦੀ ਲਾਪਰਵਾਹੀ ਨਾ ਕਰੋ।

34 Happy is the man who gives ear to me, watching at my doors day by day, keeping his place by the pillars of my house.ਸੁਣਦਾ ਹੈ ਜੋ ਵੀ ਬੰਦਾ ਮੇਰੀ ਗੱਲ ਨੂੰ ਧੰਨ ਹੈ ਉਹ। ਨਿਗਰਾਨੀ ਕਰਦਾ ਹੈ ਜਿਹੜਾ ਹਰ ਦਿਨ ਮੇਰੇ ਦਰ ਉੱਤੇ। ਇੰਤਜ਼ਾਰ ਕਰਦਾ ਹੈ ਜਿਹੜਾ ਮੇਰੇ ਲਈ, ਮੇਰੇ ਦਰ ਉੱਤੇ।

35 For whoever gets me gets life, and grace from the Lord will come to him.ਲੱਭ ਲੈਂਦਾ ਹੈ ਜੋ ਵੀ ਬੰਦਾ ਮੈਨੂੰ, ਲੱਭ ਲੈਂਦਾ ਹੈ ਓਹ ਜ਼ਿੰਦਗੀ ਨੂੰ, ਹਾਸਿਲ ਕਰੇਗਾ ਮਿਹਰ ਉਹ ਯਹੋਵਾਹ ਪਾਸੋਂ!

36 But he who does evil to me, does wrong to his soul: all my haters are in love with death.ਪਰ ਜਿਹੜਾ ਵਿਅਕਤੀ ਮੈਨੂੰ ਲੱਭਣ ’ਚ ਨਾਕਾਮ ਹੋ ਜਾਂਦਾ ਹੈ, ਆਪਣੀ ਹੀ ਜ਼ਿੰਦਗੀ ਨੂੰ ਉਜਾੜ ਲੈਂਦਾ ਹੈ। ਕੋਈ ਵੀ, ਜੋ ਮੈਨੂੰ ਨਫ਼ਰਤ ਕਰਦਾ ਮੌਤ ਨੂੰ ਪਿਆਰ ਕਰਦਾ।”

Punjabi Bible