Proverbs 5 - KJV (Punjabi)

1 My son, attend unto my wisdom, and bow thine ear to my understanding:ਵਿਭਚਾਰ ਤੋਂ ਬਚਣ ਦੀ ਸਿਆਣਪ ਮੇਰੇ ਬੇਟੇ, ਮੇਰੀ ਸਿਆਣਪ ਵੱਲ ਧਿਆਨ ਦਿਓ। ਮੇਰੇ ਸਮਝਦਾਰੀ ਦੇ ਸ਼ਬਦਾਂ ਤੂੰ ਧਿਆਨ ਨਾਲ ਸੁਣੋ।

2 That thou mayest regard discretion, and that thy lips may keep knowledge.ਤਾਂ ਜੋ ਤੁਸੀਂ ਵਿਵੇਕ ਨੂੰ ਕਾਇਮ ਰੱਖ ਸੱਕੋਂ ਅਤੇ ਤਾਂ ਜੋ ਤੁਸੀ ਸਮਝਦਾਰੀ ਨਾਲ ਬੋਲ ਸੱਕੋਂ।

3 For the lips of a strange woman drop as an honeycomb, and her mouth is smoother than oil:ਇੱਕ ਪਰਾਈ ਔਰਤ ਆਪਣੇ ਬੁਲ੍ਹਾਂ ਵਿੱਚੋਂ ਚੋਂਦੇ ਸ਼ਹਿਦ ਵਾਂਗ ਬਹੁਤ ਮਿੱਠਾ ਬੋਲਦੀ ਹੈ, ਉਸਦਾ ਮੂੰਹ ਤੇਲ ਨਾਲੋਂ ਵੀ ਚਿਕਨਾ ਹੈ।

4 But her end is bitter as wormwood, sharp as a two-edged sword.ਪਰ ਅਖੀਰ ਵਿੱਚ, ਉਹ ਕੁੜਤਨ ਅਤੇ ਦੁੱਖ ਹੀ ਪ੍ਰਦਾਨ ਕਰੇਗੀ। ਇਹ ਕੌੜੀ ਜ਼ਹਿਰ ਅਤੇ ਤਿੱਖੀ ਤਲਵਾਰ ਵਰਗੀ ਗੱਲ ਹੋਵੇਗੀ!

5 Her feet go down to death; her steps take hold on hell.ਉਸ ਦੇ ਪੈਰ ਮੌਤ ਵੱਲ ਜਾ ਰਹੇ ਹਨ। ਉਸਦੀਆਂ ਪੈਂੜਾ ਕਬਰ ਵੱਲ ਅਗਵਾਈ ਕਰ ਰਹੀਆਂ ਹਨ।

6 Lest thou shouldest ponder the path of life, her ways are moveable, that thou canst not know them.ਉਸ ਦੇ ਪਿੱਛੇ ਨਾ ਲੱਗੋ! ਉਸ ਨੇ ਸਹੀ ਰਾਹ ਛੱਡ ਦਿੱਤਾ ਹੈ ਅਤੇ ਇਸ ਬਾਰੇ ਜਾਣਦੀ ਵੀ ਨਹੀਂ! ਸਾਵੱਧਾਨ ਰਹੋ! ਉਸ ਰਾਹ ਪਵੋ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ।

7 Hear me now therefore, O ye children, and depart not from the words of my mouth.ਵਿਭਚਾਰ ਤੁਹਾਨੁੰ ਤਬਾਹ ਕਰ ਸੱਕਦਾ ਹੈ ਅਤੇ ਹੁਣ ਪੁੱਤਰੋ, ਮੇਰੀ ਗੱਲ ਸੁਣੋ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਨੂੰ ਭੁੱਲਣਾ ਨਹੀਂ।

8 Remove thy way far from her, and come not nigh the door of her house:ਉਸ ਰਾਹ ਤੋਂ ਦੂਰ ਰਹੋ ਜਿਸ ਤੋਂ ਦੀ ਉਹ ਜਾਂਦੀ ਹੈ, ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਆਓ।

9 Lest thou give thine honour unto others, and thy years unto the cruel:ਨਹੀਂ ਤਾਂ ਤੁਸੀਂ ਆਪਣਾ ਸਤਿਕਾਰ ਕਿਸੇ ਹੋਰ ਨੂੰ ਅਤੇ ਆਪਣੀ ਜ਼ਿੰਦਗੀ ਕਿਸੇ ਜ਼ੁਲਮੀ ਨੂੰ ਦੇ ਦੇਵੋਂਗੇ।

10 Lest strangers be filled with thy wealth; and thy labours be in the house of a stranger;ਅਤੇ ਅਜਨਬੀ ਤੁਹਾਡੀ ਦੌਲਤ ਖਰਚਣਗੇ ਅਤੇ ਤੁਹਾਡੀ ਸਖਤ ਮਿਹਨਤ ਦਾ ਫ਼ਲ ਕਿਸੇ ਅਜਨਬੀ ਦੇ ਟੱਬਰ ਦੁਆਰਾ ਮਾਣਿਆ ਜਾਵੇਗਾ।

11 And thou mourn at the last, when thy flesh and thy body are consumed,ਜਿਵੇਂ ਹੀ ਤੁਹਾਡੇ ਜੀਵਨ ਦਾ ਅੰਤ ਆਵੇਗਾ ਤੁਸੀਂ ਕਰਾਹੋਂਗੇ, ਜਦੋਂ ਤੁਹਾਡਾ ਸਰੀਰ ਤਬਾਹ ਹੋ ਜਾਵੇਗਾ।

12 And say, How have I hated instruction, and my heart despised reproof;ਫ਼ੇਰ ਤੁਸੀਂ ਆਖੋਂਗੇ, “ਜਿਵੇਂ ਮੈਂ ਅਨੁਸ਼ਾਸਿਤ ਹੋਣ ਨੂੰ ਨਫ਼ਰਤ ਕੀਤੀ: ਜਿਵੇਂ ਮੈਂ ਝਿੜਕੇ ਜਾਣ ਨੂੰ ਤਿਰਸੱਕਾਰਿਆ

13 And have not obeyed the voice of my teachers, nor inclined mine ear to them that instructed me!ਮੈਂ ਆਪਣੇ ਮਾੱ-ਬਾਪ ਦੀ ਆਵਾਜ਼ ਨਹੀਂ ਸੁਣੀ ਅਤੇ ਮੇਰੇ ਉਸਤਾਦਾਂ ਵੱਲ ਧਿਆਨ ਨਹੀਂ ਦਿੱਤਾ।

14 I was almost in all evil in the midst of the congregation and assembly.ਹੁਣ ਮੈਂ ਲਗਭਗ ਪੂਰੀ ਤਰ੍ਹਾਂ, ਸਾਰੀ ਦੁਨੀਆਂ ਦੇ ਸਾਹਮਣੇ ਤਬਾਹ ਹੋ ਚੁੱਕਿਆ ਹ੍ਹਾਂ।”

15 Drink waters out of thine own cistern, and running waters out of thine own well.ਆਪਣੇ ਹੀ ਟੋਏ ਦਾ ਪਾਣੀ ਪੀਓ। ਅਤੇ ਆਪਣੇ ਪਾਣੀ ਨੂੰ ਗਲੀਆਂ ਵਿੱਚ ਨਾ ਵਗਣ ਦਿਓ।

16 Let thy fountains be dispersed abroad, and rivers of waters in the streets.ਤੁਹਾਨੂੰ ਸਿਰਫ਼ ਆਪਣੀ ਹੀ ਪਤਨੀ ਨਾਲ ਜਿਨਸੀ ਸੰਬੰਧ ਰੱਖਣੇ ਚਾਹੀਦੇ ਹਨ। ਆਪਣੇ ਘਰ ਤੋਂ ਬਾਹਰ ਦੇ ਬੱਚਿਆਂ ਦੇ ਪਿਓ ਨਾ ਬਣੋ।

17 Let them be only thine own, and not strangers' with thee.ਤੁਹਾਡੇ ਬੱਚੇ ਸਿਰਫ਼ ਤੁਹਾਡੇ ਹੀ ਹੋਣੇ ਚਾਹੀਦੇ ਹਨ। ਤੁਹਾਨੂੰ ਆਪਣੇ ਘਰ ਤੋਂ ਬਾਹਰਲੇ ਲੋਕਾਂ ਨਾਲ ਉਨ੍ਹਾਂ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ।

18 Let thy fountain be blessed: and rejoice with the wife of thy youth.ਤੁਹਾਡੀ ਪਤਨੀ ਸੁੰਦਰ ਹਿਰਨੀ ਹੋਵੇ ਉਸ ਪਤਨੀ ਵਿੱਚ ਆਨੰਦ ਮਾਣੋ ਜਿਸ ਨਾਲ ਤੁਸੀਂ ਜਦੋਂ ਜਵਾਨ ਸੀ ਵਿਆਹ ਕੀਤਾ ਸੀ।

19 Let her be as the loving hind and pleasant roe; let her breasts satisfy thee at all times; and be thou ravished always with her love.ਉਹ ਖੂਬਸੂਰਤ ਹਿਰਣੀ ਤੇ ਇੱਕ ਪਿਆਰੀ ਹਰਨੋਟੀ ਹੋਵੇ। ਉਸਦੀਆਂ ਛਾਤੀਆਂ ਤੋਂ ਤੈਨੂੰ ਸੰਤੁਸ਼ਟੀ ਮਿਲੇ ਅਤੇ ਉਸਦਾ ਪਿਆਰ ਤੈਨੂੰ ਹਮੇਸ਼ਾ ਮਦਮਸਤ ਕਰੇ!

20 And why wilt thou, my son, be ravished with a strange woman, and embrace the bosom of a stranger?ਮੇਰੇ ਪੁੱਤਰ, ਤੁਸੀਂ ਕਿਸੇ ਪਰਾਈ ਔਰਤ ਨਾਲ ਭੁੱਲ ਵਿੱਚ ਕਿਉਂ ਪਵੋਂ? ਤੁਸੀਂ ਕਿਸੇ ਪਰਾਈ ਔਰਤ ਨੂੰ ਗਲ ਕਿਉਂ ਲਾਵੋਂ?

21 For the ways of man are before the eyes of the LORD, and he pondereth all his goings.ਯਹੋਵਾਹ ਵਿਅਕਤੀ ਦੇ ਹਰ ਕਦਮ ਨੂੰ ਵੇਖਦਾ ਅਤੇ ਵਿਅਕਤੀ ਦੇ ਸਾਰੇ ਅਮਲਾਂ ਨੂੰ ਤੋਲਦਾ ਹੈ।

22 His own iniquities shall take the wicked himself, and he shall be holden with the cords of his sins.ਬੁਰੇ ਬੰਦੇ ਦੀਆਂ ਕਰਨੀਆਂ ਉਸ ਨੂੰ ਫ਼ਸਾ ਲੈਂਦੀਆਂ ਹਨ, ਉਹ ਆਪਣੇ ਪਾਪਾਂ ਨਾਲ ਬੰਨ੍ਹਿਆ ਜਾਂਦਾ ਹੈ ਜਿਵੇਂ ਇੱਕ ਰੱਸੀ ਨਾਲ ਬੰਨ੍ਹਿਆ ਗਿਆ ਹੋਵੇ।

23 He shall die without instruction; and in the greatness of his folly he shall go astray.ਬਦ ਆਦਮੀ ਆਪਣੀ ਅਨੁਸ਼ਾਸਨਹੀਨਤਾ ਕਾਰਣ ਮਰ ਜਾਂਦਾ ਹੈ, ਉਸ ਦੀ ਬੇਵਕੂਫ਼ੀ ਉਸ ਨੂੰ ਗੁਮਰਾਹ ਕਰ ਦਿੰਦੀ ਹੈ।

Punjabi Bible