Proverbs 22:17-21 in Punjabi
Proverbs 22:17
ਤੀਹ ਸਿਆਣੇ ਕਹਾਉਤਾਂ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ। ਮੈਂ ਤੁਹਾਨੂੰ ਉਹ ਗੱਲਾਂ ਸਿੱਖਾਵਾਂਗਾ ਜਿਹੜੀਆਂ ਸਿਆਣੇ ਲੋਕਾਂ ਨੇ ਆਖੀਆਂ ਹਨ। ਇਨ੍ਹਾਂ ਸਿੱਖਿਆਵਾਂ ਤੋਂ ਸਿੱਖਿਆ ਲਵੋ।
Proverbs 22:18
ਜੇ ਤੁਸੀਂ ਇਨ੍ਹਾਂ ਸਿੱਖਿਆਵਾਂ ਦੀ ਆਪਣੇ ਪੇਟ ਅੰਦਰ ਰੱਖਿਆ ਕਰੋਗੇ, ਉਹ ਅਨੰਦਮਈ ਹੋਣਗੀਆਂ। ਹਮੇਸ਼ਾ ਇਨ੍ਹਾਂ ਨੂੰ ਆਪਣੇ ਬੁਲ੍ਹਾਂ ਤੇ ਰੱਖੋ।
Proverbs 22:19
ਮੈਂ ਤੁਸਾਂ ਨੂੰ ਇਸ ਲਈ ਸਿੱਖਿਆ ਦੇ ਰਿਹਾ ਹਾਂ ਤਾਂ ਜੋ ਤੁਸੀਂ ਯਹੋਵਾਹ ਵਿੱਚ ਭਰੋਸਾ ਕਰ ਸੱਕੋਂ।
Proverbs 22:20
ਕੀ ਮੈਂ ਤੁਹਾਡੇ ਲਈ ਪਹਿਲਾਂ ਹੀ ਮਸ਼ੁਵਰੇ ਅਤੇ ਗਿਆਨ ਨਾਲ ਨਹੀਂ ਲਿਖਿਆ।
Proverbs 22:21
ਮੈਂ ਤੁਹਾਨੂੰ ਉਹੀ ਸਿੱਖਾਉਂਦਾ ਹਾਂ ਜੋ ਸੱਚਾ ਅਤੇ ਭਰੋਸੇਯੋਗ ਹੈ, ਤਾਂ ਜੋ ਤੁਸੀਂ ਉਨ੍ਹਾਂ ਨੂੰ ਸਹੀ ਜਵਾਬ ਦੇ ਸੱਕੋਂ ਜਿਹੜੇ ਤੁਹਾਥੋਂ ਆੜ੍ਹਤ ਲੈਂਦੇ ਹਨ।
Punjabi Bible