Cross Reference
੨ ਕੁਰਿੰਥੀਆਂ 2:17
ਬਹੁਤ ਸਾਰੇ ਲੋਕਾਂ ਵਾਂਗ, ਮੁਨਾਫ਼ੇ ਲਈ ਅਸੀਂ ਪਰਮੇਸ਼ੁਰ ਦਾ ਸ਼ਬਦ ਨਹੀਂ ਵੇਚ ਰਹੇ। ਨਹੀਂ! ਪਰ ਅਸੀਂ ਮਸੀਹ ਵਿੱਚ ਪਰਮੇਸ਼ੁਰ ਅੱਗੇ ਸਚਿਆਈ ਨਾਲ ਬੋਲਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਭੇਜੇ ਬੰਦਿਆਂ ਵਾਂਗ ਬੋਲਦੇ ਹਾਂ।
੧ ਥੱਸਲੁਨੀਕੀਆਂ 2:5
ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਤੁਹਾਡੀ ਉਸਤਤਿ ਕਰਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਤੁਹਾਡਾ ਧਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੁਹਾਡੇ ਕੋਲੋਂ ਛੁਪਾਉਣ ਵਾਲੀ ਸਾਡੀ ਕੋਈ ਖੁਦਗਰਜ਼ੀ ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ।
ਰੋਮੀਆਂ 16:18
ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਦੇ ਕੰਮ ਕਰਦੇ ਹਨ। ਉਹ ਭੋਲੇ ਲੋਕਾਂ ਨੂੰ ਆਪਣੀਆਂ ਭਰਮੀ ਗੱਲਾਂ ਅਤੇ ਖੁਸ਼ਾਮਦ ਭਰੇ ਸ਼ਬਦਾਂ ਨਾਲ ਗੁਮਰਾਹ ਕਰਦੇ ਹਨ।
ਅਸਤਸਨਾ 32:35
ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ। ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ। ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ। ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ। ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’
੧ ਤਿਮੋਥਿਉਸ 6:5
ਅਤੇ ਇਸ ਨਾਲ ਉਨ੍ਹਾਂ ਲੋਕਾਂ ਦੀ ਦਲੀਲ ਬਾਜ਼ੀ ਵੀ ਸਾਹਮਣੇ ਆਉਂਦੀ ਹੈ ਜਿਨ੍ਹਾਂ ਦੇ ਦਿਮਾਗ ਬਦੀ ਨਾਲ ਭਰੇ ਹੋਏ ਹਨ। ਉਨ੍ਹਾਂ ਲੋਕਾਂ ਨੇ ਸੱਚ ਨੂੰ ਗੁਆ ਲਿਆ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਮੀਰ ਬਣਨ ਦਾ ਸਾਧਣ ਹੈ।
ਤੀਤੁਸ 1:11
ਇੱਕ ਬਜ਼ੁਰਗ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਜੋ ਉਪਦੇਸ਼ ਉਹ ਲੋਕ ਦਿੰਦੇ ਹਨ ਉਹ ਗਲਤ ਹਨ ਅਤੇ ਉਨ੍ਹਾਂ ਨੂੰ ਉਹੋ ਜਿਹੇ ਉਪਦੇਸ਼ ਦੇਣ ਤੋਂ ਰੋਕਣ ਦੇ ਕਾਬਿਲ ਹੋਣਾ ਚਾਹੀਦਾ ਹੈ। ਉਹ ਲੋਕ ਉਨ੍ਹਾਂ ਗੱਲਾਂ ਦੇ ਉਪਦੇਸ਼ ਦੇ ਕੇ, ਜਿਹੜੇ ਉਨ੍ਹਾਂ ਨੂੰ ਨਹੀਂ ਦੇਣੇ ਚਾਹੀਦੇ, ਪੂਰੇ ਪਰਿਵਾਰਾਂ ਨੂੰ ਨਸ਼ਟ ਕਰ ਰਹੇ ਹਨ। ਉਹ ਉਪਦੇਸ਼ ਕੇਵਲ ਲੋਕਾਂ ਨੂੰ ਧੋਖਾ ਦੇਣ ਅਤੇ ਪੈਸਾ ਕਮਾਉਣ ਲਈ ਦਿੰਦੇ ਹਨ।
੨ ਪਤਰਸ 1:16
ਅਸੀਂ ਮਸੀਹ ਦੀ ਮਹਿਮਾ ਦੇਖੀ ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸ ਦੇ ਆਉਣ ਬਾਰੇ ਦੱਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦੱਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਿਆ ਸੀ।
੨ ਕੁਰਿੰਥੀਆਂ 12:17
ਕੀ ਮੈਂ ਆਪਣੇ ਭੇਜੇ ਹੋਏ ਕਿਸੇ ਵੀ ਆਦਮੀਆਂ ਰਾਹੀਂ ਤੁਹਾਨੂੰ ਧੋਖਾ ਦਿੱਤਾ ਹੈ? ਨਹੀਂ। ਤੁਸੀਂ ਜਾਣਦੇ ਹੋ ਕਿ ਮੈਂ ਇਹ ਨਹੀਂ ਕੀਤਾ।
ਯਰਮਿਆਹ 6:13
“ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ। ਸਾਰੇ ਹੀ ਲੋਕ, ਸਭ ਤੋਂ ਨਿਗੂਣਿਆਂ ਤੋਂ ਲੈ ਕੇ ਸਭ ਤੋਂ ਮਹੱਤਵਪੂਰਣ ਲੋਕਾਂ ਤੀਕ ਇਹੋ ਜਿਹੇ ਹੀ ਹਨ। ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ, ਬੋਲਦੇ ਨੇ ਝੂਠ।
ਯਰਮਿਆਹ 8:10
ਇਸ ਲਈ ਮੈਂ ਉਨ੍ਹਾਂ ਲੋਕਾਂ ਦੀਆਂ ਪਤਨੀਆਂ ਨੂੰ ਹੋਰਨਾਂ ਬੰਦਿਆਂ ਨੂੰ ਦੇ ਦੇਵਾਂਗਾ। ਮੈਂ ਉਨ੍ਹਾਂ ਦੇ ਖੇਤਾਂ ਨੂੰ ਨਵੇਂ ਮਾਲਕਾਂ ਨੂੰ ਦੇ ਦੇਵਾਂਗਾ। ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ। ਸਾਰੇ ਹੀ ਲੋਕ। ਸਾਰੇ ਹੀ ਲੋਕ, ਸਭ ਤੋਂ ਘੱਟ ਮਹੱਤਵਪੂਰਣ ਤੋਂ ਲੈ ਕੇ ਸਭ ਤੋਂ ਵੱਧ ਮਹੱਤਵਪੂਰਣ ਲੋਕਾਂ ਤੀਕ, ਇਸੇ ਤਰ੍ਹਾਂ ਦੇ ਹਨ। ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ ਝੂਠ ਬੋਲਦੇ ਨੇ।
ਹਿਜ਼ ਕੀ ਐਲ 13:19
ਤੁਸੀਂ ਲੋਕਾਂ ਨੂੰ ਇਹ ਸੋਚਣ ਲਾ ਦਿੰਦੀਆਂ ਹੋ ਕਿ ਮੈ ਮਹੱਤਵਪੂਰਣ ਨਹੀਂ ਹਾਂ। ਤੁਸੀਂ ਉਨ੍ਹਾਂ ਨੂੰ ਜੌਆਂ ਦੀਆਂ ਕੁਝ ਮੁੱਠੀਆਂ ਅਤੇ ਰੋਟੀਆਂ ਦੇ ਕੁਝ ਟੁਕੜਿਆਂ ਬਦਲੇ ਮੇਰੇ ਖਿਲਾਫ਼ ਕਰ ਦਿੰਦੀਆਂ ਹੋ। ਤੁਸੀਂ ਮੇਰੇ ਲੋਕਾਂ ਨਾਲ ਝੂਠ ਬੋਲਦੀਆਂ ਹੋ। ਉਹ ਲੋਕ ਉਨ੍ਹਾਂ ਝੂਠਾਂ ਨੂੰ ਸੁਣਨਾ ਪਸੰਦ ਕਰਦੇ ਹਨ। ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੀਆਂ ਹੋ ਜਿਨ੍ਹਾਂ ਨੂੰ ਜਿਉਣਾ ਚਾਹੀਦਾ ਹੈ। ਅਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਜਿਉਣ ਦਿੰਦੀਆਂ ਹੋ ਜਿਨ੍ਹਾਂ ਨੂੰ ਮਰਨਾ ਚਾਹੀਦਾ ਹੈ।
ਮੀਕਾਹ 3:11
ਯਰੂਸ਼ਲਮ ਦੇ ਨਿਆਂਕਾਰ ਵਾਢੀ ਲੈ ਕੇ ਨਿਆਉ ਕਰਦੇ ਹਨ, ਉੱਥੇ ਜਾਜਕ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ ਅਤੇ ਨਬੀ ਪੈਸੇ ਲੈ ਕੇ ਭਵਿੱਖਬਾਣੀ ਕਰਦੇ ਹਨ ਤਾਂ ਵੀ ਉਹ ਇਹ ਆਖਕੇ ਯਹੋਵਾਹ ਉੱਤੇ ਆਸਰਾ ਲੈਂਦੇ ਹਨ, “ਯਹੋਵਾਹ ਇੱਥੇ ਸਾਡੇ ਅੰਗ ਸੰਗ ਹੈ ਤੇ ਸਾਡੇ ਨਾਲ ਕੁਝ ਮਾੜਾ ਨਹੀਂ ਵਾਪਰੇਗਾ।”
ਹਬਕੋਕ 3:3
ਪਰਮੇਸ਼ੁਰ ਤੇਮਾਨ ਤੋਂ ਆ ਰਿਹਾ ਹੈ ਪਵਿੱਤਰ ਪੁਰੱਖ ਪਾਰਾਨ ਪਰਬਤ ਤੋਂ ਆ ਰਿਹਾ ਹੈ। ਉਸ ਦੇ ਪਰਤਾਪ ਨੇ ਅਕਾਸ਼ਾਂ ਨੂੰ ਕਜਿਆ ਹੋਇਆ ਅਤੇ ਧਰਤੀ ਉਸਦੀ ਉਸਤਤ ਨਾਲ ਭਰਪੂਰ ਹੈ।
ਮਲਾਕੀ 1:10
“ਮੈਂ ਆਸ ਕਰਦਾਂ ਕਿ ਕਾਸ਼ ਤੁਹਾਡੇ ਵਿੱਚੋਂ ਕੋਈ ਜਾਜਕਾਂ ਨੂੰ ਤੁਹਾਡੀਆਂ ਬੇਕਾਰ ਦੀਆਂ ਅੱਗਾਂ ਮੇਰੀ ਜਗਵੇਦੀ ਤੇ ਬਾਲਣ ਤੋਂ ਰੋਕਣ ਲਈ ਦਰਵਾਜ਼ੇ ਬੰਦ ਕਰ ਦੇਵੇ। ਮੈਂ ਤੁਹਾਡੇ ਨਾਲ ਪ੍ਰਸੰਨ ਨਹੀਂ ਹਾਂ ਨਾ ਹੀ ਮੈਂ ਤੁਹਾਡੀਆਂ ਭੇਟਾਂ ਸਵੀਕਾਰ ਕਰਾਂਗਾ।” ਯਹੋਵਾਹ ਸਰਬ-ਸੱਕਤੀਮਾਨ ਨੇ ਇਉਂ ਆਖਿਆ।
ਲੋਕਾ 18:8
ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਛੇਤੀ ਹੀ ਆਪਣੇ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਨਿਆਂ ਦੇਵੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਤੇ ਉਨ੍ਹਾਂ ਲੋਕਾਂ ਨੂੰ ਲੱਭੇਗਾ ਜਿਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਹੈ?”
ਲੋਕਾ 20:20
ਯਹੂਦੀ ਆਗੂਆਂ ਨੇ ਯਿਸੂ ਨਾਲ ਚਾਲ ਖੇਡੀ ਇਸ ਲਈ ਨੇਮ ਦੇ ਉਪਦੇਸ਼ਕ ਅਤੇ ਜਾਜਕ ਯਿਸੂ ਨੂੰ ਫ਼ੜਨ ਦੀ ਸਹੀ ਤਾਕ ਵਿੱਚ ਰਹੇ ਅਤੇ ਉਨ੍ਹਾਂ ਨੇ ਉਸ ਕੋਲ ਕੁਝ ਜਸੂਸ ਭੇਜੇ ਜਿਨ੍ਹਾਂ ਨੇ ਚੰਗੇ ਮਨੁੱਖ ਹੋਣ ਦਾ ਨਾਟਕ ਕੀਤਾ। ਉਹ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣਾ ਚਾਹੁੰਦੇ ਸਨ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਹੱਥੀ ਸੌਂਪ ਸੱਕਣ, ਜਿਸ ਕੋਲ ਯਿਸੂ ਉੱਤੇ ਸ਼ਕਤੀ ਅਤੇ ਅਧਿਕਾਰ ਸੀ।
ਲੋਕਾ 22:47
ਯਿਸੂ ਦਾ ਗਿਰਫ਼ਤਾਰ ਹੋਣਾ ਜਦੋਂ ਯਿਸੂ ਬੋਲ ਰਿਹਾ ਸੀ ਤਾਂ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ, ਉਨ੍ਹਾਂ ਵਿੱਚੋਂ ਇੱਕ ਰਸੂਲ ਯਹੂਦਾ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤਾਂ ਜੋ ਉਹ ਯਿਸੂ ਨੂੰ ਚੁੰਮ ਸੱਕੇ।
ਯੂਹੰਨਾ 2:16
ਫ਼ਿਰ ਯਿਸੂ ਨੇ ਘੁੱਗੀਆਂ ਵੇਚਣ ਵਾਲੇ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ।”
੧ ਥੱਸਲੁਨੀਕੀਆਂ 5:3
ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।
੧ ਤਿਮੋਥਿਉਸ 3:3
ਉਸ ਨੂੰ ਬਹੁਤੀ ਸ਼ਰਾਬ ਨਹੀਂ ਪੀਣੀ ਚਾਹੀਦੀ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ। ਉਹ ਸ਼ਰੀਫ਼ ਅਤੇ ਅਮਨ ਪਸੰਦ ਹੋਣਾ ਚਾਹੀਦਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜੇ ਪੈਸੇ ਨਾਲ ਪਿਆਰ ਕਰਦਾ ਹੋਵੇ।
ਅਸਤਸਨਾ 24:17
“ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਦੇਸ਼ੀਆਂ ਅਤੇ ਯਤੀਮਾਂ ਨਾਲ ਨਿਰਪੱਖ ਸਲੂਕ ਹੋਵੇ। ਅਤੇ ਤੁਹਾਨੂੰ ਕਿਸੇ ਵਿਧਵਾ ਕੋਲੋਂ ਕਦੇ ਵੀ ਕੱਪੜਿਆਂ ਦੀ ਜ਼ਮਾਨਤ ਨਹੀਂ ਰੱਖਣੀ ਚਾਹੀਦੀ।
ਤੀਤੁਸ 1:7
ਕਿਉਂਕਿ ਬਜ਼ੁਰਗ ਦਾ ਕੰਮ ਪਰਮੇਸ਼ੁਰ ਦੇ ਕਾਰਜ ਦੀ ਨਿਗਰਾਨੀ ਕਰਨਾ ਹੈ। ਇਸ ਲਈ ਲੋਕ ਇਹ ਨਾ ਆਖ ਸੱਕਣ ਕਿ ਉਹ ਗਲਤ ਢੰਗ ਨਾਲ ਜਿਉਂ ਰਿਹਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹੰਕਾਰੀ ਅਤੇ ਖੁਦਗਰਜ਼ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਨੂੰ ਪਿਆਕੜ ਨਹੀਂ ਹੋਣਾ ਚਾਹੀਦਾ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
੧ ਪਤਰਸ 2:8
ਅਤੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ, ਉਹ ਹੈ: “ਇੱਕ ਪੱਥਰ ਜਿਹੜਾ ਲੋਕਾਂ ਲਈ ਠੋਕਰ ਖਾਣ ਦਾ ਕਾਰਣ ਬਣਦਾ ਹੈ ਅਤੇ ਇੱਕ ਪੱਥਰ ਜਿਹੜਾ ਲੋਕਾਂ ਨੂੰ ਡੇਗਣ ਦਾ ਕਾਰਣ ਬਣਦਾ ਹੈ।” ਲੋਕ ਇਸ ਲਈ ਠੋਕਰ ਖਾਕੇ ਡਿੱਗਦੇ ਹਨ ਕਿਉਂ ਕਿ ਉਹ ਉਸਦੀ ਅਵੱਗਿਆ ਕਰਦੇ ਹਨ ਜੋ ਪਰਮੇਸ਼ੁਰ ਆਖਦਾ ਹੈ। ਪਰਮੇਸ਼ੁਰ ਨੇ ਇਹ ਉਨ੍ਹਾਂ ਨਾਲ ਵਾਪਰਨ ਲਈ ਵਿਉਂਤਿਆ।
੧ ਪਤਰਸ 5:2
ਤੁਹਾਨੂੰ ਪਰਮੇਸ਼ੁਰ ਦੇ ਇੱਜੜ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਨੂੰ ਤੁਹਾਡੀ ਨਿਗਰਾਨੀ ਵਿੱਚ ਰੱਖ ਦਿੱਤਾ ਗਿਆ ਹੈ। ਤੁਹਾਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਇਸਤੇ ਸਵੈਂ ਇੱਛਾ ਪੂਰਵਕ ਨਜ਼ਰ ਰੱਖਣੀ ਚਾਹੀਦੀ ਹੈ, ਨਾ ਕਿ ਜਿਵੇਂ ਤੁਸੀਂ ਇਹ ਕਰਨ ਲਈ ਮਜ਼ਬੂਰ ਕੀਤੇ ਗਏ ਹੋਵੋਂ। ਤੁਹਾਨੂੰ ਇਹ ਕਰਨ ਲਈ ਉਤਸਾਹਤ ਹੋਣਾ ਚਾਹੀਦਾ ਹੈ, ਪਰ ਕਿਸੇ ਮਾਲੀ ਲਾਭ ਲਈ ਨਹੀਂ।
੨ ਪਤਰਸ 2:1
ਨਕਲੀ ਉਪਦੇਸ਼ ਅਤੀਤ ਵਿੱਚ, ਪਰਮੇਸ਼ੁਰ ਦੇ ਲੋਕਾਂ ਦਰਮਿਆਨ ਝੂਠੇ ਨਬੀ ਸਨ। ਤੁਹਾਡੇ ਦਰਮਿਆਨ ਵੀ, ਇਸ ਤਰ੍ਹਾਂ ਦੇ ਵਿਅਕਤੀ ਹੋਣਗੇ। ਉਹ ਝੂਠੇ ਉਪਦੇਸ਼ ਦੇਣਗੇ ਜਿਹੜੇ ਲੋਕਾਂ ਦੀ ਗੁਆਚਣ ਵਿੱਚ ਅਗਵਾਈ ਕਰਨਗੇ। ਤੁਹਾਨੂੰ ਇਹ ਵੇਖਣ ਵਿੱਚ ਮੁਸ਼ਕਿਲ ਪੇਸ਼ ਆਵੇਗੀ ਕਿ ਜੋ ਉਪਦੇਸ਼ ਉਹ ਦੇ ਰਹੇ ਹਨ ਉਹ ਗਲਤ ਹਨ। ਉਹ ਉਸ ਪ੍ਰਭੂ ਨੂੰ ਨਹੀਂ ਕਬੂਲਣਗੇ ਜਿਸਨੇ ਉਨ੍ਹਾਂ ਨੂੰ ਅਜ਼ਾਦੀ ਲਿਆਂਦੀ ਹੈ। ਇਸ ਲਈ ਉਹ ਜਲਦੀ ਹੀ ਆਪਣੇ ਉੱਤੇ ਤਬਾਹੀ ਲਿਆਉਣਗੇ।
੨ ਪਤਰਸ 2:9
ਇਸ ਲਈ ਪ੍ਰਭੂ ਪਰਮੇਸ਼ੁਰ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਜੋ ਉਸਦੀ ਸੇਵਾ ਅਪਣੇ ਦੁੱਖਾਂ ਨਾਲ ਕਰਦੇ ਹਨ। ਉਹ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਕਿਵੇਂ ਦੇਣੀ ਹੈ, ਜੋ ਮੰਦੇ ਹਨ ਅਤੇ ਉਨ੍ਹਾਂ ਨੂੰ ਨਿਆਂ ਦੇ ਦਿਨ ਲਈ ਰੱਖਿਆ ਗਿਆ ਹੈ।
੨ ਪਤਰਸ 2:14
ਹਰ ਵਕਤ ਉਹ ਭੋਗ ਵਿਲਾਸ ਕਰਨ ਲਈ ਔਰਤਾਂ ਨੂੰ ਲੱਭਦੇ ਰਹਿੰਦੇ ਹਨ। ਉਹ ਹਮੇਛਾਂ ਪਾਪ ਕਰਨ ਵਿੱਚ ਲਗੇ ਰਹਿੰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ, ਪਾਪ ਦੇ ਜਾਲ ਵਿੱਚ ਫ਼ਸਾਉਂਦੇ ਹਨ ਜਿਹੜੇ ਕਮਜ਼ੋਰ ਹਨ। ਉਹ ਲਾਲਚ ਨਾਲ ਭਰੇ ਹੋਏ ਹਨ ਅਤੇ ਸਰਾਪੇ ਹੋਏ ਹਨ।
ਯਹੂ ਦਾਹ 1:4
ਕੁਝ ਲੋਕ ਚੋਰੀ ਛਿਪੇ ਤੁਹਾਡੀ ਸੰਗਤ ਵਿੱਚ ਆ ਵੜੇ ਹਨ। ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਆਪਣੇ ਮੰਦੇ ਕਾਰਿਆਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਹੁਤ ਸਮਾਂ ਪਹਿਲਾਂ, ਉਨ੍ਹਾਂ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਗਿਆ ਹੈ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਹਨ। ਉਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਕਿਰਪਾ ਦੀ ਭਰਿਸ਼ਟ ਕਰਨੀਆਂ ਕਰਨ ਲਈ ਕੁਵਰਤੋਂ ਕੀਤੀ ਹੈ। ਇਹ ਲੋਕ ਯਿਸੂ ਮਸੀਹ, ਸਾਡੇ ਇੱਕੋ ਮਾਲਕ ਅਤੇ ਪ੍ਰਭੂ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।
ਯਹੂ ਦਾਹ 1:7
ਸਦੂਮ ਅਤੇ ਅਮੂਰਾਹ ਦੇ ਸ਼ਹਿਰ ਨੂੰ ਵੀ ਚੇਤੇ ਕਰੋ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਬਾਕੀ ਸ਼ਹਿਰਾਂ ਨੂੰ ਵੀ। ਉਹ ਵੀ ਉਨ੍ਹਾਂ ਦੂਤਾਂ ਵਾਂਗ ਹੀ ਹਨ। ਉਹ ਸ਼ਹਿਰ ਜਿਨਸੀ ਗੁਨਾਹ ਅਤੇ ਹੋਰ ਮੰਦੇ ਕੰਮਾਂ ਨਾਲ ਭਰੇ ਹੋਏ ਸਨ। ਉਹ ਸਦੀਵੀ ਅੱਗ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਦੀ ਸਜ਼ਾ ਸਾਡੇ ਲਈ ਇੱਕ ਮਿਸਾਲ ਹੈ।
ਯਹੂ ਦਾਹ 1:11
ਇਹ ਇਨ੍ਹਾਂ ਲਈ ਬੁਰਾ ਹੋਵੇਗਾ। ਇਨ੍ਹਾਂ ਲੋਕਾਂ ਨੇ ਉਹੀ ਰਾਹ ਚੁਣਿਆ ਹੈ ਜਿਸ ਉੱਤੇ ਕਇਨ ਚੱਲਿਆ ਸੀ। ਪੈਸਾ ਕਮਾਉਣ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਉਸੇ ਰਾਹ ਪਾ ਲਿਆ ਹੈ ਜਿਸ ਰਾਹ ਬਿਲਆਮ ਪਿਆ ਸੀ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਕੋਰਾਹ ਵਾਂਗ ਲੜੇ ਹਨ ਅਤੇ ਕੋਰਾਹ ਵਾਂਗ ਤਬਾਹ ਹੋ ਜਾਣਗੇ।
ਯਹੂ ਦਾਹ 1:15
ਪ੍ਰਭੂ ਹਰ ਵਿਅਕਤੀ ਦਾ ਨਿਆਂ ਕਰੇਗਾ। ਪ੍ਰਭੂ ਉਨ੍ਹਾਂ ਸਾਰੇ ਲੋਕਾਂ ਦਾ, ਉਸ ਦੇ ਖਿਲਾਫ਼ ਕੀਤੀਆਂ ਉਨ੍ਹਾਂ ਸਾਰੀਆਂ ਦੁਸ਼ਟ ਗੱਲਾਂ ਲਈ, ਨਿਆਂ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਇਨ੍ਹਾਂ ਪਾਪੀਆਂ ਨੂੰ ਜੋ ਉਸ ਦੇ ਖਿਲਾਫ਼ ਹਨ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਨੇ ਉਸ ਦੇ ਖਿਲਾਫ਼ ਕੀਤੀਆਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਉਸ ਦੇ ਖਿਲਾਫ਼ ਆਖੀਆਂ, ਸਜ਼ਾ ਦੇਵੇਗਾ।”
ਪਰਕਾਸ਼ ਦੀ ਪੋਥੀ 18:11
“ਧਰਤੀ ਦੇ ਵਪਾਰੀ ਉਸ ਲਈ ਰੋਣਗੇ ਅਤੇ ਪਿੱਟਣਗੇ, ਕਿਉਂਕਿ ਕੋਈ ਵੀ ਹੁਣ ਉਨ੍ਹਾਂ ਦੀਆਂ ਚੀਜ਼ਾਂ ਨਹੀਂ ਖਰੀਦੇਗਾ।
੧ ਤਿਮੋਥਿਉਸ 3:8
ਕਲੀਸਿਯਾ ਦੇ ਸਹਾਇਕ ਇਸੇ ਢੰਗ ਨਾਲ, ਜਿਹੜੇ ਆਦਮੀ ਕਲੀਸਿਯਾ ਵਿੱਚ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਦੇ ਹਨ, ਇੱਜ਼ਤ ਦੇ ਭਾਗੀ ਵਿਅਕਤੀ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਉਹ ਗੱਲਾਂ ਨਹੀਂ ਆਖਣੀਆਂ ਚਾਹੀਦੀਆਂ ਜਿਨ੍ਹਾਂ ਦਾ ਕੋਈ ਅਰਥ ਨਹੀਂ, ਅਤੇ ਉਨ੍ਹਾਂ ਨੂੰ ਆਪਣਾ ਸਮਾਂ ਸ਼ਰਾਬ ਪੀਣ ਵਿੱਚ ਨਹੀਂ ਬਿਤਾਉਣਾ ਚਾਹੀਦਾ। ਉਹ ਅਜਿਹੇ ਵਿਅਕਤੀ ਨਹੀਂ ਹੋਣੇ ਚਾਹੀਦੇ ਜਿਹੜੇ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਜ਼ਬੂਰ 18:44
ਉਹ ਲੋਕ ਮੇਰੇ ਬਾਰੇ ਸੁਣਨਗੇ ਅਤੇ ਫ਼ੌਰਨ ਮੇਰਾ ਹੁਕਮ ਮੰਨਣਗੇ। ਉਹ ਵਿਦੇਸ਼ੀ ਮੇਰੇ ਪਾਸੋਂ ਡਰਨਗੇ।
ਜ਼ਬੂਰ 66:3
ਪਰਮੇਸ਼ੁਰ ਨੂੰ ਆਖੋ, “ਉਸਦੇ ਕੰਮ ਇੰਨੇ ਅਦਭੁਤ ਹਨ। ਹੇ ਪਰਮੇਸ਼ੁਰ, ਤੁਹਾਡੀ ਸ਼ਕਤੀ ਬਹੁਤ ਮਹਾਨ ਹੈ, ਤੁਹਾਡੇ ਵੈਰੀ ਝੁਕ ਗਏ ਹਨ, ਉਹ ਤੁਹਾਡੇ ਪਾਸੋਂ ਭੈਭੀਤ ਹਨ।
ਜ਼ਬੂਰ 81:15
ਪਰਮੇਸ਼ੁਰ ਦੇ ਵੈਰੀ ਡਰ ਨਾਲ ਕੰਬਣਗੇ। ਉਹ ਸਦਾ ਲਈ ਦੰਡੇ ਜਾਣਗੇ।
ਯਸਈਆਹ 5:19
ਉਹ ਬੰਦੇ ਆਖਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਜੋ ਕਰਨਾ ਚਾਹੁੰਦਾ ਹੈ ਛੇਤੀ ਕਰੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਕੀ ਵਾਪਰੇਗਾ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਯੋਜਨਾ ਛੇਤੀ ਵਾਪਰੇ। ਫ਼ੇਰ ਅਸੀਂ ਜਾਣ ਜਾਵਾਂਗੇ ਕਿ ਉਸਦੀ ਯੋਜਨਾ ਕੀ ਹੈ।”
ਯਸਈਆਹ 30:13
ਤੁਸੀਂ ਇਨ੍ਹਾਂ ਗੱਲਾਂ ਦੇ ਦੋਸ਼ੀ ਹੋ ਇਸ ਲਈ ਤੁਸੀਂ ਉਸ ਉੱਚੀ ਕੰਧ ਵਰਗੇ ਹੋ ਜਿਸ ਵਿੱਚ ਤ੍ਰੇੜਾਂ ਹਨ। ਉਹ ਕੰਧ ਅਚਾਨਕ ਢਹਿ ਜਾਵੇਗੀ ਅਤੇ ਟੁਕੜੇ-ਟੁਕੜੇ ਹੋ ਜਾਵੇਗੀ।
ਯਸਈਆਹ 56:11
ਉਹ ਭੁੱਖੇ ਕੁਤਿਆਂ ਵ੍ਵਰਗੇ ਨੇ। ਉਹ ਕਦੇ ਨਹੀਂ ਰੱਜਦੇ। ਅਯਾਲੀ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ। ਉਹ ਆਪਣੀਆਂ ਭੇਡਾਂ ਸਮਾਨ ਹੀ ਹਨ ਜਿਹੜੀਆਂ ਸਾਰੀਆਂ ਹੀ ਭਟਕ ਗਈਆਂ ਨੇ। ਉਹ ਲਾਲਚੀ ਨੇ, ਉਹ ਸਿਰਫ਼ ਆਪਣੇ-ਆਪ ਨੂੰ ਹੀ ਸੰਤੁਸ਼ਟ ਕਰਨਾ ਜਾਣਦੇ ਨੇ।
ਯਸਈਆਹ 60:22
ਛੋਟੇ ਤੋਂ ਛੋਟਾ ਪਰਿਵਾਰ ਵੀ ਵੱਡਾ ਪਰਿਵਾਰ-ਸਮੂਹ ਬਣ ਜਾਵੇਗਾ। ਛੋਟੇ ਤੋਂ ਛੋਟਾ ਪਰਿਵਾਰ ਵੀ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਜਦੋਂ ਢੁਕਵਾਂ ਸਮਾਂ ਹੋਵੇਗਾਂ, ਮੈਂ, ਯਹੋਵਾਹ ਛੇਤੀ ਹੀ ਆਵਾਂਗਾ। ਮੈਂ ਇਨ੍ਹਾਂ ਗੱਲਾਂ ਨੂੰ ਵਾਪਰਨ ਦੇਵਾਂਗਾ।”